ਫੱਕਰ ਹੋਈ ਜੀਭ, ਫਾਕੇ ਕੱਟੇ ਨਾ।
ਜੀਭਾਂ ਸ਼ੋਰ ਮਚਾਇਆ ਪੁੰਨ ਖੱਟੇ ਨਾ॥
ਤੁਰ ਕੇ ਪੈਂਡਾ ਸਰ ਕੀਤਾ, ਤਾਂ ਜਾਂਣਿਆ।
ਪੈਰਾਂ ਚ ਨੇ ਛਾਲੇ, ਲੱਭਦੇ ਵੱਟੇ ਨਾ॥
ਬੱਕਸ਼ਣ ਦੀ ਰਵਾਇਤ ਉਹੀ ਜਾਂਣਦੇ।
ਸੀਨੇ ਖਾਧੇ ਨਸ਼ਤਰ, ਪੁਲਾਂਘਾਂ ਪੱਟੇ ਨਾ
ਦੋਲਤ ਦਾ ਹੰਕਾਰ ਹੋਂਣਾ ਮੁਸ਼ਕਿਲ ਹੈ।
ਠੂਠੇ ਚ ਦੋ ਧੇਲੇ, ਗਹਿਣੇਂ ਗੱਟੇ ਨਾ॥
ਖੁਸ਼ੀ ਦਾ ਸ਼ਿਕਵਾ ਹੁਂਣ ਬੇਕਾਰ ਹੈ।
ਸੁਨੇਹੇ ਦੀ ਆਮਦ, ਘਰ ਪੱਟੇ ਨਾ
ਭੁੱਖ ਦੀ ਫਿਕਰ “ਬਲਜੀਤ” ਕਿਉਂ ਕਰੇ
ਆਦਤ ਭੋਲੀ-ਭਾਲੀ, ਪੱਤਲ ਚੱਟੇ ਨਾ
No comments:
Post a Comment