Monday, 12 September 2011

                                                                                ਹੂੱਕ


ਦੋ ਆਨੇ ਚ ਸਿੱਦਕ ਮੈਂ ਵੇਚੀ, ਦੋ ਆਨੇ ਚ, ਰੱਬ ਵੇ।
ਰੂੱਹਾਂ ਵਾਲਾ ਸਾਕ ਨੀ ਜੁੱੜਣਾਂ, ਕੀ ਬੈਠਾ ਮੈਂ ਲੱਭ ਵੇ॥
ਪਾਪਾਂ ਦੀ ਸਿਆਹੀ ਵਾਲੇ, ਕੁੱਝ ਪੱਤਰੇ ਸੁੱਕਣੇ ਪਾਏ।
ਪਾਟ ਗਏ ਸੱਭ ਫੀਤਾ-ਫੀਤਾ, ਨਾ ਮਿੱਟਿਆ ਉਹ ਡੱਬ ਵੇ
ਛੇਤੀ-ਛੇਤੀ ਕੰਮ ਮੁਕਾਏ, ਵਿਹਲ ਮਿਲੀ ਨਾ ਕਾਈ
ਸਾਂਈ ਹੂੱਕ ਚੁਬਾਰੇ ਸੁਂਣਦੀ ,ਧਰਤ ਲੱਗੇ ਨਾ ਪੱਬ ਵੇ
ਹਿਜ਼ਰਾਂ ਦੀ ਹਜ਼ੂਰੀ ਕਰਦੇ, ਲੰਘੀਆਂ ਕਈ ਬਾਹਾਰਾਂ
ਬਿਰਹੋਂ ਦੀ ਚੱਕੀ ਮੈਂ ਪੀਹਾਂ, ਨਾ ਮੁੱਕਿਆ ਇਹ ਜੱਭ ਵੇ

No comments:

Post a Comment