Saturday, 10 September 2011

                                                                              ਮੋਸੱਮ
ਬੱਦਲ, ਕਾਲੇ ਚਿੱਟੇ, ਲੰਘਦੇ।
ਪੀਘ ਪੈਂਦੀ ਸੱਤਰੰਗੀ ਹੈ॥
ਹਵਾ ਦੀ ਆਦਤ, ਸਣਿਆ,
ਝੱਖੜ ਨਾਲੋਂ ਚੰਗੀ ਹੈ
ਕਲੀ ਤੇ ਸ਼ਬਾਬ ਆ ਗਿਆ
ਮੋਸਮ ਦੇ ਨਾਲ ਮੰਗੀ ਹੈ
ਝੱਲੀਆਂ ਹੋਈਆਂ ਆਵਾਜ਼ਾਂ ਭੱਟਕਣ
ਉਹਨਾਂ ਦੀ ਤਾਂ ਤੰਗੀ ਹੈ
ਇਸ਼ਕੇ ਵਾਲਾ ਜ਼ਹਿਰ ਚੱੜ ਗਿਆ
ਰੂੱਹ ਨੈਂਣਾਂ ਨੇ ਡੰਗੀ ਹੈ
ਮੋਤ ਬੁਲਾਉਂਦੀ ਚੁੱਪ-ਚੁੱਪੀਤੇ
ਉੱਚੀ ਨਾ ਉਹ ਖੰਘੀ ਹੈ
ਬਿਰਹੋਂ “ਬਲਜੀਤ” ਦੀ ਫੁੱਲਵਾੜੀ
ਸਿਆਹ ਰੰਗ ਚ ਰੰਗੀ ਹੈ

No comments:

Post a Comment